b8 live news : ਪੰਜਾਬ ‘ਚ ਗ੍ਰਾਮ ਪੰਚਾਇਤੀ ਚੋਣਾਂ ਦਾ ਬਿਗੁੱਲ ਵੱਜ ਚੁੱਕਿਆ ਹੈ। ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਪੰਜਾਬ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ. ਪੰਜਾਬ ‘ਚ 15 ਅਕਤੂਬਰ ਨੂੰ ਵੋਟਾਂ ਪੈਣਗੀਆਂ।
ਤੁਹਾਨੂੰ ਦਸ ਦਈਏ ਕਿ ਹੁਣ ਇਸ ਦਾ ਵਿਰੋਧ ਕਿਤਾ ਜਾ ਰਿਹਾ ਹੈ. ਇਹ ਵਿਰੋਧ ਵਾਲਮੀਕੀ ਭਾਈਚਾਰੇ ਵਲੋਂ ਕੀਤਾ ਜਾ ਰਿਹਾ ਹੈ. ਕਿਉਂਕਿ 17 ਅਕਤੂਬਰ ਨੂੰ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ ਹੈ ਅਤੇ 15 ਅਕਤੂਬਰ ਨੂੰ ਕਈ ਪਿੰਡਾ ਵਿੱਚ ਸੋਭਾ ਯਾਤਰਾ ਕੱਢਿਆ ਜਾਣਗੀਆਂ. 11, 15, 16 ਅਕਤੁਬਰ ਨੂੰ ਵਿਸ਼ਵ ਪੱਧਰੀ ਸ਼ੋਭਾ ਯਾਤਰਾ ਵਾਲਮੀਕਿ ਤੀਰਥ ਅਮ੍ਰਿਤਸਰ ਵਿੱਖੇ ਅਲੱਗ ਪਿੰਡਾ ਸ਼ਹਿਰਾ ਵਿੱਚੋ ਆ ਰਹੀਆਂ ਹਨ ਵਾਲਮੀਕਿਨ ਸਮਾਜ ਪਾਵਨ ਪ੍ਰਗਟ ਦਿਵਸ ਦੀਆਂ ਤਿਆਰੀਆਂ ਵਿੱਚ ਲਗਾ ਹੋਇਆ ਹੈ, ਦੇਖਿਆ ਜਾਵੇ ਤਾਂ ਵੱਧ ਗਿਣਤੀ ਵਿੱਚ ਲੋਕ ਮੱਥਾ ਟੇਕਣ ਦੇ ਲਈ ਦੂਰ ਦੂਰ ਜਾਣਗੇ. ਜਿਸ ਦੇ ਚਲਦੇ ਲੋਕ ਆਪਣੀ ਵੋਟ ਨਹੀਂ ਪਾ ਸਕਣਗੇ. ਇਸ ਨੂੰ ਦੇਖਦੇ ਹੋਏ ਪੰਜਾਬ ਪ੍ਰਧਾਨ ਭਗਵਾਨ ਵਾਲਮੀਕਿ ਸ਼ਕਤੀ ਕ੍ਰਾਂਤੀ ਸੇਨਾ ਰਾਜੀਵ ਗੋਰਾ ਅਤੇ ਵਾਲਮੀਕਿ ਸਮਾਜ ਦੇ ਨੇਤਾਵਾਂ ਨੇ ਫੈਸਲਾ ਕਿਤਾ ਹੈ ਕੀ Election ਦੀ ਤਰੀਕ ਬਦਲੀ ਜਾਵੇ. ਓਹਨਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਜੇਕਰ ਪੰਜਾਬ ਸਰਕਾਰ ਇਸ ਗੱਲ ਨੂੰ ਅਣਦੇਖਾ ਕਰਦੀ ਹੈ ਤਾਂ ਓਹਨਾ ਵਲੋਂ ਤਿੱਖਾ ਵਿਰੋਧ ਕਿਤਾ ਜਾਵੇਗਾ.