pb8 live news : ਮਾਨਯੋਗ ਸ੍ਰੀਮਤੀ ਵਤਸਲਾ ਗੁਪਤਾ IPS, ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ੇ ਦੇ ਸਮੱਗਲਰਾ ਕਾਬੂ ਕਰਨ ਲਈ ਦਿੱਤੀਆ ਹਦਾਇਤਾ ਅਤੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਕਰਨੈਲ ਸਿੰਘ ਪੀ.ਪੀ.ਐਸ. ਉੱਪ ਪੁਲਿਸ ਕਪਤਾਨ ਸਬ ਡਵੀਜਨ ਭੁਲੱਥ ਜਿਲਾ ਕਪੂਰਥਲਾ SI. ਕੰਵਰਜੀਤ ਸਿੰਘ ਬੱਲ ਮੁੱਖ ਅਫਸਰ ਥਾਣਾ ਸੁਭਾਨਪੁਰ ਦੀ ਨਿਗਰਾਨੀ ਹੇਠ SI ਬਲਜੀਤ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਦੋਰਾਨੇ ਗਸਤ ਵਰਜਿੰਦਰ ਸਿੰਘ ਉਰਫ ਜਿੰਦਰ ਪੁੱਤਰ ਲੇਟ ਚੰਨਣ ਸਿੰਘ ਵਾਸੀ ਲੱਖਣ ਖੋਲੇ ਥਾਣਾ ਸੁਭਾਨਪੁਰ ਜਿਲਾ ਕਪੂਰਥਲਾ ਪਾਸੋ 94 ਨਸ਼ੀਲੀਆ ਗੋਲੀਆ ਰੰਗ ਫਿੱਕਾ ਸੰਤਰੀ ਬ੍ਰਾਮਦ ਕੀਤੀਆ। ਜਿਸ ਸਬੰਧੀ ਮੁਕੱਦਮਾ ਨੰਬਰ 157 ਮਿਤੀ 12.11.2024 ਅ/ਧ 22 NDPS ACT ਥਾਣਾ ਸੁਭਾਨਪੁਰ ਜਿਲਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ ਤੇ ਕਾਮਯਾਬੀ ਹਾਸਲ ਕੀਤੀ।