Monday, December 23, 2024
spot_imgspot_img
PUNJABਪੰਜਾਬ ਸਰਕਾਰ ਵੱਲੋਂ ਭਰੋਸਾ ਮਿਲਣ ਤੋਂ ਬਾਅਦ ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ...

ਪੰਜਾਬ ਸਰਕਾਰ ਵੱਲੋਂ ਭਰੋਸਾ ਮਿਲਣ ਤੋਂ ਬਾਅਦ ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ

देश की ताजा खबरें पढ़ने के लिए हमारे WhatsApp Group को Join करेंspot_img

pb8 live news : ਦੁੱਨੇਵਾਲਾ, ਭਗਵਾਨਗੜ੍ਹ ਤੇ ਸ਼ੇਰਗੜ੍ਹ ਦੇ ਕਿਸਾਨਾਂ ਦੀ ਜ਼ਮੀਨ ਉੱਤੇ ਭਾਰਤ ਮਾਲ਼ਾ ਹਾਈਵੇ ਸੜਕ ਦੀ ਠੇਕੇਦਾਰ ਕਾਰਪੋਰੇਟ ਕੰਪਨੀ ਵੱਲੋਂ ਬਿਨਾਂ ਅਦਾਇਗੀ ਪੁਲਸੀ ਧੱਕੇਸ਼ਾਹੀ ਨਾਲ ਕਬਜਾ ਕਰਨ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੱਦੇ ‘ਤੇ ਪੁਲਸੀ ਡਾਂਗਾਂ, ਅੱਥਰੂ ਗੈਸ ਗੋਲਿਆਂ ਤੇ ਬਰਫੀਲੇ ਪਾਣੀ ਦੀਆਂ ਬੁਛਾੜਾਂ ਸਿਦਕਦਿਲੀ ਨਾਲ਼ ਝੱਲਦਿਆਂ ਕੱਲ੍ਹ ਤੋਂ ਦੁੱਨੇਵਾਲਾ ਵਿਖੇ ਭਾਰੀ ਗਿਣਤੀ ਔਰਤਾਂ ਸਮੇਤ ਸੈਂਕੜਿਆਂ ਦੀ ਤਾਦਾਦ ਵਿੱਚ ਕਿਸਾਨ ਡਟੇ ਹੋਏ ਸਨ ਅਤੇ ਹਜ਼ਾਰਾਂ ਦੀ ਤਾਦਾਦ ਵਿੱਚ ਅੱਜ ਸਵੇਰ ਤੋਂ ਪ੍ਰਸ਼ਾਸਨ ਨੇ ਗੱਲਬਾਤ ਦੇ ਦੌਰ ਚਲਾ ਕੇ 10-12 ਪੁਲਸੀ ਨਾਕਿਆਂ ‘ਤੇ ਰੋਕੇ ਹੋਏ ਸਨ।

ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਸਾਰੇ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਮਗਰੋਂ ਗੱਲਬਾਤ ਦੇ ਦੂਜੇ ਦੌਰ ਵਿੱਚ ਸਰਕਾਰ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਹਿਮਤੀ ਬਣੀ ਕਿ ਪੰਜ ਦਿਨਾਂ ਵਿੱਚ ਜ਼ਮੀਨ ਦੇ ਰੇਟਾਂ ਵਿੱਚ 10 ਲੱਖ ਰੁਪਏ ਪ੍ਰਤੀ ਏਕੜ ਵਾਧਾ ਕੀਤਾ ਜਾਵੇਗਾ ਅਤੇ ਪੁਲਿਸ ਕੇਸਾਂ ਦਾ ਨਿਪਟਾਰਾ ਵੀ ਕੀਤਾ ਜਾਵੇਗਾ। ਇਸ ਸੰਬੰਧੀ ਡੀ ਸੀ ਬਠਿੰਡਾ ਵੱਲੋਂ ਸਟੇਜ ਤੋਂ ਭਰੋਸਾ ਦਿਵਾਉਣ ਮਗਰੋਂ ਕੱਲ੍ਹ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਮੁਲਤਵੀ ਕਰਨ ਦਾ ਐਲਾਨ ਉਗਰਾਹਾਂ ਵੱਲੋਂ ਕੀਤਾ ਗਿਆ।ਕਿਸਾਨ ਆਗੂਆਂ ਨੇ ਸਿਦਕਦਿਲੀ ਨਾਲ਼ ਪੁਲਿਸ ਜਬਰ ਤੇ ਮੌਸਮ ਦੀ ਕਰੋਪੀ ਝੱਲਦਿਆਂ ਅੰਦੋਲਨ ਵਿੱਚ ਕੱਲ੍ਹ ਤੋਂ ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਾਮਲ ਹੋਣ ਵਾਲੇ ਸਮੂਹ ਕਿਸਾਨਾਂ ਮਜ਼ਦੂਰਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਠੇਕਾ ਕਾਮਿਆਂ ਅਤੇ ਸਾਬਕਾ ਸੈਨਿਕਾਂ ਦੀਆਂ ਜਥੇਬੰਦੀਆਂ ਵੱਲੋਂ ਪੁਲਸੀ ਨਾਕਿਆਂ ਨੂੰ ਝਕਾਨੀ ਦੇ ਕੇ ਲੰਮੀਆਂ ਵਾਟਾਂ ਪੈਦਲ ਚੱਲ ਕੇ ਮੋਰਚੇ ਵਿੱਚ ਹਮਾਇਤ ਕਰਨ ਪੁੱਜੇ ਸਮੂਹ ਲੋਕਾਂ ਦਾ ਧੰਨਵਾਦ ਕੀਤਾ ਗਿਆ। ਨਾਲ਼ ਹੀ ਅਧਿਕਾਰੀਆਂ ਦੇ ਭਰੋਸੇ ਉੱਤੇ ਅਮਲ ਦਰਾਮਦ ਸਮੇਂ ਸਿਰ ਯਕੀਨੀ ਬਣਾਉਣ ਲਈ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ।

spot_img
spot_img
spot_img
spot_img
spot_img
spot_img
spot_img
- Advertisment -spot_img

RELATED ARTICLES

Most Popular