pb8 live news : ਪਾਵਨ ਭਗਵਾਨ ਵਾਲਮੀਕਿ ਤੀਰਥ ਅੰਮ੍ਰਿਤਸਰ ‘ਚ ਬਾਰ ਬਾਰ ਹੋ ਰਹੀਆਂ ਬੇਅਦਬੀਆ ਦੇ ਵਿਰੋਧ ਵਿੱਚ ਜਲੰਧਰ ਦਾ ਵਾਲਮੀਕਿ ਭਾਈਚਾਰਾ ਪਹੁੰਚਿਆ ਜਲੰਧਰ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਕੋਲ. ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਪ੍ਰਧਾਨ ਵਿਪਨ ਸਬਰਵਾਲ, ‘ਦਿਪਕ ਤੇਲੂ, ਰਾਜੀਵ ਗੋਰਾ, ਅਸ਼ੋਕ ਭੀਲ, ਗੁਲਜਾਰ ਖੋਸਲਾ, ਸਮਾਜ ਸੰਤ ਅਸ਼ੋਕ ਲੰਕੇਸ਼ ਜੀ, ਬਾਬਾ ਸੰਗਤ ਨਾਥ ਜੀ, ਇੰਟਰਨੈਸ਼ਨਲ ਪ੍ਰਚਾਰਕ ਜਸਵੀਰ ਪਾਰਸ ਜੀ ,ਬਾਊ ਨਾਹਰ, ਸੰਨੀ ਇੱਕਲਵਿਆ, ਆਨੰਦ ਬੈਂਸ, ਚੇਤਨ ਨਾਹਰ, ਮਨੀ ਸੋਧੀ ਅਦਿ ਸ਼ਾਮਿਲ ਸਨ.

ਪੁਰਾ ਮਾਮਲਾ
ਤੁਹਾਨੂੰ ਦੱਸ ਦਈਏ ਕਿ ਪਾਵਨ ਵਾਲਮੀਕਿ ਤੀਰਥ ਅਮ੍ਰਿਤਸਰ ਵਿਖੇ ਪੰਜਾਬ ਸਰਕਾਰ ਵਲੋ ਸ਼ਰਾਇਨ ਬੋਰਡ ਬਨਾਇਆ ਹੋਇਆ ਹੈ ਜਿਸ ਵਿੱਚ ਪਿਛਲੇ ਦੀਨੇ ਬਿਨਾ ਕਾਰਣ ਨੋਟੀਸ ਦਿਤੇ ਪਾਵਨ ਵਾਲਮੀਕਿ ਤੀਰਥ ਦੇ ਜੀ.ਐਮ ਨੂ ਆਪਣੀ ਡੀਉਟੀ ਤੋਂ ਲਾਹ ਦਿੱਤਾ ਹੈ। ਜਿਸ ਕਰਕੇ ਜੀ.ਐਮ ਦੀ ਗੈਰ ਮੌਜੂਦਗੀ ਹੋਣ ਕਾਰਣ ਪਾਵਨ ਵਾਲਮੀਕਿ ਤੀਰਥ ਦੀ ਮਰੀਆਦਾ ਦੀ ਬੇਦਬੀ ਵੀ ਸ਼ਰਾਰਤੀ ਅੰਸਰਾ ਵਲ੍ਹ ਕੀਤੀ ਗਈ ਹੈ. ਜਿਸ ਕਰਕੇ ਸਮੂਹ ਪੰਜਾਬ ਹੀ ਨਹੀ ਬਲਕਿ ਦੇਸ਼ਾ ਵਿਦੇਸ਼ਾ ਵਿੱਚ ਬੇਠੇ ਵਾਲਮੀਕਿਨ ਸਮਾਜ ਦਿਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਦੀ ਹੈ।
ਜਾਣਕਾਰੀ ਅਨੁਸਾਰ ਪਾਵਨ ਵਾਲਮੀਕਿ ਤੀਰਥ ਮਰੀਆਦਾ ਨੂੰ ਮੁੱਖ ਰਖਦੇ ਹੋਏ ਜੀ.ਐਮ ਨੂੰ ਤੁਰੰਤ ਬਹਾਲ ਕਰਨ ਲਈ ਕਿਹਾ ਅਤੇ ਪਾਵਨ ਵਾਲਮੀਕਿ ਤੀਰਥ ਸ਼ਰਾਇਨ ਬੋਰਡ ਅਮ੍ਰਿਤਸਰ ਦੇ ਨਿਆਮਾ ਅਨੁਸਾਰ ਵਾਲਮੀਕਿ ਸਮਾਜ ਵਿੱਚ ਸ਼ਰਾਇਨ ਬੋਰਡ ਵਿੱਚ ਮੈਬਰ ਲਏ ਜਾਨ ਦੀ ਗੱਲ ਕੀਤੀ ਤਾਂ ਜੋਕੀ ਪਾਵਣ ਵਾਲਮੀਕਿ ਤੀਰਥ ਦੀ ਮਰੀਆਦਾ ਵਿੱਚ ਕਿਸੇ ਤਰਾਂ ਦਾ ਵੀ ਵਿਘਨ ਨਾ ਆ ਸਕੇ।






